Monday, 8 August 2016

ਇੰਡੋਕੈਨੇਡੀਅਨ ਟਾਈਮਜ਼ ਵਿਚ ਨਜ਼ਮਾਂ ਤੇ ਗੀਤ
21-27 july 2016 issue- sPw-39- muskwn dI koeI loA ijhI, ij`Qy  sI  jwxoN vrijAw, ’vwj iksy nUM mwrn l~igAW, nwly mwhI idl dy igAw, qyry nwl jwx nUM jI krdw, ij~Qy aufdI iPrdI sI, byrI  qoVn bwblw!, su&ny gulwbI rMg dy


http://www.indocanadiantimes.com/e-magazine/magazine/258/component?menu=0  
5 ਏ ਬੀਆਈ ਵਿਚ ਚੌਮੁਖੀਆ ਇਬਾਰਤਾਂ-ਕਮਲ ਦੁਸਾਂਝ ਦਾ ਰੀਵੀਊ 

http://www.5abi.com/breview/044-shabad-shagun-dosanjh-231015.htm
 5 ਏ ਬੀ ਆਈ ਵਿਚ ਕਵਿਤਾਵਾਂ 
http://www.5abi.com/kavita/01-sidhuG.htm

c~l prq c~lIey, ਕੈਂਸਰ-ਪੀੜਿਤਾਂ ਜਾਂ ਕਿਸੇ ਵੀ ਮਾਰੂ ਰੋਗ ਨਾਲ ਹੱਸ-ਹੱਸ ਕੇ ਜੂਝਦਿਆਂ ਦੇ ਨਾਂ, ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ , ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ , ਗੁਜਰੀ, ਔਰਤ-ਦਿਵਸ 'ਤੇ ਔਰਤ ! ਔਰਤ! , ਬਗਾਵਤਨਾਮਾ

Suhi saver vich:       




22 ਜੁਲਾਈ,2016
ਗੀਤਾਂ ਦੀ ਰਿਮਝਿਮ: ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ..., ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ...ਮੈਨੂੰ ਲੈ ਦੇ ਸੱਜਣ ਖੱਟੀ ਲੋਈ!, ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ, ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ

Saturday, 30 July 2016


ਬੱਦਲਾ  ਛੈਲ-ਛਬੀਲਿਆ ! 

From Ravinder Ravi’s Videos : Reading Badla Shail Shablleeia in Sahit Sabha Surrey’s Meeting:


ਬੱਦਲਾ ਛੈਲ-ਛਬੀਲਿਆ !    
ਜਦੋਂ ਔੜ ਨੇ ਧਰਤੀ ਦੇ ਸਾਹ ਸੁਕਾ ਦਿੱਤੇ ਹੋਣ,ਗਰਮੀ ਨੇ ਅੱਤ ਚੱਕ ਦਿੱਤੀ ਹੋਵੇ, ਸੁੱਕੇ ਪੱਤੇ ਬਿਰਖਾਂ ਨਾਲੋਂ ਟੁੱਟ ਕੇ ਪੌਣਾਂ ਵਿਚ ਖੜ-ਖੜ ਕਰਦੇ ਫਿਰਦੇ ਹੋਣ,ਤਿਹਾਈਆਂ ਅੱਖਾਂ ਮੁੜ ਮੁੜ ਅੰਬਰਾਂ ਵਿਚੋਂ ਕਾਲੀ ਘਟਾ ਤਲਾਸ਼ ਰਹੀਆਂ ਹੋਣ,ਇਹੋ ਜਿਹੇ ਸਮਿਆਂ ਵਿਚ ਅਸਮਾਨ ਤੇ ਛਾ ਗਿਆ ਬੱਦਲ ਕਿਸੇ ਲਾੜੇ ਵਾਂਗ ਹੀ ਲੱਗਦੈ ਜੋ ਧਰਤੀ ਨੂੰ ਵਿਆਹ ਕੇ ਉਹਦੀ ਪਿਆਸ ਬੁਝਾਉਣ ਆਇਆ ਹੋਵੇ 

ਬੱਦਲਾ  ਛੈਲ-ਛਬੀਲਿਆ  ! ਕਿਹੜੇ  ਗਿਰਾਂ  ਤੋਂ  ਚੱਲਿਐਂ ?
ਕਿਸ ਜਲ-ਪਰੀ ਨੇ ਪਿਆਰ ਦੀ ਗਾਗਰ ਚੁਕਾ ਕੇ ਘੱਲਿਐਂ ?

ਕਿਸ ਦਿਸ਼ਾ ਮਾਂ ਦੇ ਵਾਂਗਰਾਂ  ਸ਼ਗਨਾਂ ਦੇ ਗੁੜ ਨੂੰ ਭੋਰਿਆ ?
ਕਿਸ   ਭੈਣ  ਤੈਨੂੰ   ਪੌਣ  ਦੀ  ਘੋੜੀ  ਚੜ੍ਹਾ  ਕੇ  ਤੋਰਿਆ ?
ਪਰਬਤ  ਬਾਬਲ ਦਾ ਪਿਆਰ ਸਿਰ 'ਤੇ ਧਰ ਕੇ ਗਿਐਂ
ਨੈਣਾਂ  ‘  ਖੁਸ਼ੀਆਂ  ਦਾ  ਸਮੁੰਦਰ   ਭਰ  ਕੇ    ਗਿਐਂ

ਜਿੱਥੇ   ਵੀ   ਡੁੱਲ੍ਹਦੈਂ  , ਧਰਤ   ਸਾਵੀ   ਰੰਗ  ਦਿੰਦਾ  ਹੈਂ
ਧੁੱਪ   ਦੇ   ਜੂੜੇ   ‘    ਕਿਣਮਿਣ    ਟੰਗ    ਦਿੰਦਾ  ਹੈਂ
ਅੰਨ    ਦਿੰਦਾ    ਹੈਂ  ,  ਤੂੰ    ਖੀਰਾਂ-ਖੰਡ    ਦਿੰਦਾ    ਹੈਂ 
ਗੁੰਗੀਆਂ    ਜੀਭਾਂ    ਨੂੰ  ,   ਹੇਕਾਂ    ਵੰਡ     ਦਿੰਦਾ  ਹੈਂ

ਸਾਂਵਲੇ    ਸਲੋਨਿਆ  !    ਲਹਿਰਾ    ਕੇ       ਗਿਉਂ
ਕਣੀਆਂ ਦਾ ਸਿਹਰਾ  ਮੱਥੇ  'ਤੇ   ਸਜਾ   ਕੇ   ਗਿਉਂ
ਗਲ  ਵਿੱਚ   ਬਿਜਲੀਆਂ   ਦਾ   ਕੈਂਠਾ ਪਾ ਕੇ ਗਿਉਂ
ਭਾਬੀਆਂ   ਦੇ   ਸੁਰਮੇ   ਨੂੰ   ਮਟਕਾ   ਕੇ    ਗਿਉਂ

ਤੇਰੇ    ਉਤਾਰੇ     ਵਾਸਤੇ   ਸਜੀਆਂ   ਨੇ   ਮਹਿਫਲਾਂ
ਸਾਵਣ   ਦੇ   ਮੇਲੇ, ਗਲੀਆਂ  ਦੇ ਵਿੱਚ  ਬਾਲ-ਟੋਲੀਆਂ
ਸੁੱਕੇ   ਪੱਤਿਆਂ   ਦੀ  ਝਾਂਜਰ ਪਾ ਕੇ  ਪੌਣਾਂ ਨਿੱਕਲੀਆਂ
ਵਰੀ  ਦੇ  ਤਿਉਰ  ਪਹਿਨ ਕੇ  ਉਡ ਰਹੀਆਂ ਤਿਤਲੀਆਂ

ਤੇਰੇ  ਆਉਣ 'ਤੇ  ਰੰਗ  ਰਚਣੈਂ  ਇਸ ਕਾਇਨਾਤ ਵਿੱਚ
ਫੁੱਲਾਂ   ਨੇ  ਖਿੜ -ਖਿੜ  ਹੱਸਣੈਂ  ਧਰਤੀ  ਪਰਾਂਤ ਵਿੱਚ
ਮੋਰਾਂ   ਨੇ   ਛਮ  ਛਮ   ਨੱਚਣੈਂ   ਤੇਰੀ ਬਰਾਤ ਵਿੱਚ
ਕਿਸੇ   ਗੀਤ  ਨੇ  ਘੁੰਡ ਚੱਕਣੈਂ  ਦਿਲ ਦੀ ਸਬਾਤ ਵਿੱਚ

ਵਰ੍ਹ ਜਾ ! ਕਿ  ਹੁਣ  ਤਾਂ  ਅਗਨ  ਨੇ ਰੂਹਾਂ ਨੂੰ ਰਾੜ੍ਹਿਆ
ਕਿ ਜੱਗ ਨੇ  ਗੁੱਡੀਆਂ ਦੀ ਥਾਂ , ਕੁੜੀਆਂ  ਨੂੰ ਸਾੜਿਆ 
ਕਰ  ਲੈ   ਉਤਾਰੇ   ਸੋਹਣਿਆ ! ਬਰਸਾਤਾਂ  ਵਾਲਿਆ
ਸਾਵਣ  ਸਿਹੁੰ  ਦੇ  ਪੁੱਤਰਾ !  ਧਰਤੀ  ਦੇ  ਲਾੜਿਆ !




Sunday, 19 June 2016

ਜੀਅ ਕਰਦੈ ਤੂੰ ਆਵੇਂ......ਪਿਤਾ-ਦਿਵਸ 'ਤੇ




ਨਾ ਕੋਈ ਤਾਰਾ ਤੇਰੇ ਵਰਗਾ ਲੱਗੇ
ਕਿਹੜਾ ਤਾਰਾ ਮੇਰੇ ਸਿਰ'ਤੇ ਹੱਥ ਧਰੇ ?
ਨਾ ਕੋਈ ਫੁੱਲ ਤੇਰੇ ਵਰਗਾ ਲੱਭੇ  
ਸੋਗੀ ਸੋਗੀ ਦਿਲ ਵਿੱਚ ਕਿਹੜਾ ਰੰਗ ਭਰੇ ?            

ਵਿਦਿਆ ਹੋ ਕੇ,ਤੈਨੂੰ ਮੈਂ ਕਈ ਵਾਰ ਮਿਲੀ
ਕੇਹਾ ਤੂੰ ਹੋਇਆ ਵਿਦਿਆ!ਮੁੜ ਕੇ ਆਇਆ ਨਹੀਂ
ਮੇਰੇ ਅੰਦਰੋਂ ਖੁਸ਼ੀਆਂ ਦਾ ਰੁੱਗ ਲੈ ਤੁਰਿਆ
ਇੰਜ ਗਿਆ ਫਿਰ ਕੋਈ ਫੇਰਾ ਪਾਇਆ ਨਹੀਂ

ਆਪ ਤਾਂ ਸੱਚੇ ਬਾਬਲ ਕੋਲੇ ਜਾ ਬੈਠੋਂ
ਆਪਣੀ ਜਾਈ ਦਾ ਕੀ ਖਿਆਲ ਵੀ ਆਇਆ ਨਹੀਂ?
ਤੇਰੇ ਵਿਹੜੇ ਗੰਗਾ ਜਮਨਾ ਵਹਿਣਗੀਆਂ
ਧਰਮੀ ਰਾਜੇ! ਇਹ ਵੀ ਚੇਤਾ ਆਇਆ ਨਹੀਂ ?

ਕਦੀ ਲੱਗੇ ਤੂੰ ਚੰਦ ਦਾ ਰੂਪ ਵਟਾ ਬੈਠਾ
ਰਿਸ਼ਮ ਕੋਈ ਫਿਰ ਕਿਉਂ ਨਾ ਤੇਰੀ ਗੱਲ ਕਰੇ ?
ਕਦੀ ਲੱਗੇ ਤੂੰ ਰੁੱਖ ਬਣ ਵਿਹੜੇ ਬੈਠਾ
ਕਿਉਂ ਨਾ ਕੋਈ ਪੱਤਾ ਤੇਰੀ ਹਵਾ ਦਵੇ ?

ਲੱਭਦੀ ਨਹੀਂ ਛਾਂ ਤੇਰੀ,ਛਾਵਾਂ ਟੋਲ ਚੁੱਕੀ
ਨਹੀਂ ਦਿਸਦਾ ਮੁੱਖ ਤੇਰਾ ਅੰਬਰ ਫੋਲ ਚੁੱਕੀ
ਬਾਬਲ! ਤੇਰੇ ਵਰਗਾ ਪਿਆਰ ਥਿਆਉਣਾ ਨਹੀਂ
ਤੇਰੀ ਕੂੰਜ ਨੂੰ ਪਾਣੀ ਕਿਸੇ ਪਿਆਉਣਾ ਨਹੀਂ
ਵਾਂਗ ਤੇਰੇ ਹਿੱਕ ਨਾਲ ਕਿਸੇ ਨੇ ਲਾਉਣਾ ਨਹੀਂ
ਜੀਅ ਕਰਦੈ ਤੂੰ ਆਵੇਂ,ਪਰ ਤੂੰ ਆਉਣਾ ਨਹੀਂ.........