Saturday, 27 January 2018
Wednesday, 20 September 2017
Wednesday, 9 November 2016
https://youtu.be/QqFzyNTDdso
20161008 1406411
ਆਓ ਮੁਹੱਬਤਾਂ ਭੇਜੀਏ
ਦੋਸਤੋ! ਅੱਜ ਉਹ ਨਾਜ਼ੁਕ ਵਕਤ ਹੈ , ਜਦੋਂ ਦੋਵਾਂ ਦੇਸ਼ਾਂ ਦੇ ਟੀਵੀ ਚੈਨਲ ਅੱਗ ਦੀ ਭਾਸ਼ਾ ਬੋਲ ਰਹੇ ਹਨ..ਕੁਝ ਕੱਟੜ ਲੋਕ ਜ਼ਹਿਰ ਉਗਲ ਰਹੇ ਹਨ..ਜਦੋਂ ਕਿ ਸਾਰੇ ਹੀ ਜਾਣਦੇ ਨੇ ਕਿ ਜੰਗ ਸਿਰਫ ਤਬਾਹੀ ਦਾ ਨਾਮ ਹੈ..ਵਿਹੜਿਆਂ ਵਿਚ ਸੱਥਰ ਵਿਛਵਾਉਣ ਵਾਲੀ..ਫਿਜ਼ਾਵਾਂ ਵਿਚ ਕੀਰਨੇ ਬੀਜਣ ਵਾਲੀ ਕਲਜੋਗਣ ਹੈ..ਤੇ ਜਿਹੋ ਜਿਹੀਆਂ ਐਟਮੀ-ਧਮਕੀਆਂ ਦਿੱਤੀਆਂ ਜਾ ਰਹੀਆਂ ਨੇ..ਲੱਗਦੈ ਵਿਹੜੇ ਵੀ ਮੱਚ ਜਾਣ ਨੇੇ ਤੇ ਇਹਨਾਂ ਵਿਚ ਵਸਣ ਵਾਲੇ ਵੀ..ਤਾਂ ਫਿਰ ਆਓ ਨਾ! ਆਪਾਂ ਦੋਵਾਂ ਦੇਸ਼ਾਂ ਦੇ ਲੋਕ ਇਹਨਾਂ ਉਠਦੀਆਂ ਲਾਟਾਂ ਉਤੇ ਪਾਣੀ ਦੇ ਛਿੱਟੇ ਮਾਰੀਏ..ਅੱਜ ਜਿਵੇਂ ਲੋਕਾਂ ਦੇ ਕਾਲਜੇ ਡੋਲ ਰਹੇ ਨੇ..ਇਹ ਵੀਡੀਓ ਡੋਲ ਰਹੀ ਹੈ..ਜਿਵੇਂ ਭਾਵਨਾਵਾਂ ਵਿੰਗੀਆਂ ਟੇਢੀਆਂ ਹੋ ਰਹੀਆਂ ਨੇ..ਇਹ ਵੀਡੀਓ ਹੋ ਰਹੀ ਹੈ..ਇਸ ਲਈ ਇਹਦੇ ਮਿਆਰ 'ਤੇ ਨਾ ਜਾਇਓ! ਇਹਦੀ ਰੂਹ ਨੂੰ ਸਮਝਿਓ! ਇਸ ਸੁਨੇਹੇ ਨੂੰ ਮਨਜ਼ੂਰ ਕਰਿਓ

https://www.facebook.com/100009681633775/videos/358160851183300/
ਸੱਚ ਦੇ ਰੂਬਰੂ ,
ਅਤੇ
ਮੇਰੀ ਗੁੱਤ, ਸੱਚ ਦੇ ਰੂਬਰੂ ,ਮੇਰੀ ਗੁੱਤ ਇਕ ਖ਼ਤ ਲਿਖਿਓ ਕਿਣਮਿਣ ਵਰਗਾ
ਸੱਚ ਦੇ ਰੂਬਰੂ ,
' ਪੰਜਾਬ ਭਵਨ ' ਸਰੀ ਵਿਚ ਗੁਜ਼ਰੀ ਅੱਜ ਦੀ ਯਾਦਗਾਰੀ ਦੁਪਹਿਰ ਨੂੰ ਮੀਰਾ ਗਿੱਲ ਹੋਰਾਂ ਨੈ ਕੈਮਰੇ ਵਿਚ ਇਸ ਹੁਨਰਮੰਦੀ ਨਾਲ ਬੰਦ ਕੀਤੈ ਕਿ ਇਹ ਸਾਰੀ ਦੁਨੀਆਂ ਦੇ ਸਾਹਮਣੇ ਖੁਲ੍ਹ ਗਈ...ਖਾਸ ਕਰਕੇ ਪਹਿਲੀ ਨਜ਼ਮ "ਸੱਚ ਦੇ ਰੂਬਰੂ’ ਤਾਂ ਮੇਰੀ ਰੂਹ ਦੇ ਬਹੁਤ ਨੇੜੇ ਐ..ਕਿ ਲੋਕ ਸਾਹਿਬਾਂ ਨੂੰ ਜੰਡ ਉਤੇ ਤਰਕਸ਼ ਟੰਗਣ ਲਈ ਤਾਂ ਬਦਨਾਮ ਕਰਦੇ ਨੇ,ਪਰ ਇਹਨਾਂ ਸਾਰੇ ਪਲਾਂ ਵਿਚ ਸਾਹਿਬਾਂ ਉਤੇ ਕੀ ਗ਼ੁਜ਼ਰੀ ਹੋਏਗੀ,ਕਿਸੇ ਨੇ ਨਹੀਂ ਮਹਿਸੂਸ ਕੀਤਾ,ਇਕ ਦਿਨ ਰੇਡੀਓ ਉਚੀ-ਉਚੀ ਕੂਕ ਰਿਹਾ ਸੀ,"ਮੰਦਾ ਕੀਤਾ ਈ ਸਾਹਿਬਾਂ,ਮੇਰਾ ਤਰਕਸ਼ ਟੰਗਿਆ ਈ ਜੰਡ..."ਤੇ ਉਦੋਂ ਹੀ ਮੇਰੇ ਦਿਲ ਵਿਚੋਂ ਹੂਕ ਨਿੱਕਲ਼ੀ :
ਤੁਸੀਂ ਤਾਂ ਮੈਨੂੰ
ਜੰਡ'ਤੇ ਤਰਕਸ਼ ਟੰਗਦਿਆਂ ਹੀ ਦੇਖਿਆ ਹੈ
ਕਦੇ ਨਹੀਂ ਬਦਨਾਮ ਕੀਤਾ ਨੀਂਦ ਦੀ ਉਸ ਤ੍ਰਿਸ਼ਨਾ ਨੂੰ
ਜਿਹਦਾ ਸਿਰਹਾਣਾ ਬਣਾ ਕੇ
ਮਿਰਜ਼ੇ ਨੇ ਆਪਣੀਆਂ ਸੁਪਨੀਲੀਆਂ ਅੱਖਾਂ ਮੀਚ ਲਈਆਂ ਸਨ
ਤੁਸੀਂ ਤਾਂ ਮੈਨੂੰ
ਜੰਡ'ਤੇ ਤਰਕਸ਼ ਟੰਗਦਿਆਂ ਹੀ ਦੇਖਿਆ ਹੈ
ਕਦੇ ਨਹੀਂ ਬਦਨਾਮ ਕੀਤਾ ਨੀਂਦ ਦੀ ਉਸ ਤ੍ਰਿਸ਼ਨਾ ਨੂੰ
ਜਿਹਦਾ ਸਿਰਹਾਣਾ ਬਣਾ ਕੇ
ਮਿਰਜ਼ੇ ਨੇ ਆਪਣੀਆਂ ਸੁਪਨੀਲੀਆਂ ਅੱਖਾਂ ਮੀਚ ਲਈਆਂ ਸਨ
ਕਦੇ ਨਹੀਂ ਥਰਥਰਾਈਆਂ ਤੁਹਾਡੇ ਸ਼ਾਹੀ ਕਿਲ੍ਹੇ ਦੀਆਂ ਕੰਧਾਂ
ਹਵਾ ਵਿੱਚ ਵਿਲਕਦੇ ਮੇਰੇ ਹਾੜ੍ਹਿਆਂ ਨੂੰ ਸੁਣ ਕੇ
ਜਿਹੜੇ ਮੈਂ ਮਿਰਜ਼ੇ ਅੱਗੇ ਜਾਗਦੇ ਰਹਿਣ ਲਈ ਕੱਢੇ
ਹਵਾ ਵਿੱਚ ਵਿਲਕਦੇ ਮੇਰੇ ਹਾੜ੍ਹਿਆਂ ਨੂੰ ਸੁਣ ਕੇ
ਜਿਹੜੇ ਮੈਂ ਮਿਰਜ਼ੇ ਅੱਗੇ ਜਾਗਦੇ ਰਹਿਣ ਲਈ ਕੱਢੇ
ਕਦੇ ਨਹੀਂ ਡੋਲਿਆ ਤੁਹਾਡੇ ਅੰਤਹਕਰਨ ਦਾ ਸਿੰਘਾਸਣ
ਮੇਰੀਆਂ ਜ਼ਖਮੀ ਅਰਦਾਸਾਂ ਦੀ ਪੀੜ ਵਿਚ ਭਿੱਜ ਕੇ
ਜਿਹੜੀਆਂ ਮੈਂ ਕਿਸੇ ਹੋਣੀ ਨੂੰ ਰੋਕਣ ਲਈ
ਮਿਰਜ਼ੇ ਦੇ ਸੌਂ ਜਾਣ 'ਤੇ ਕੀਤੀਆਂ
ਤੇ ਜਿਹੜੀਆਂ ਮੇਰੇ ਬੰਨ੍ਹੇ ਹੱਥਾਂ ਦੀ ਅੰਬਰ ਵੱਲ ਝਾਕਦੀ ਝੀਤ ’ਚੋਂ
ਕਤਰਾ ਕਤਰਾ ਕਿਰ ਗਈਆਂ
ਮੇਰੀਆਂ ਜ਼ਖਮੀ ਅਰਦਾਸਾਂ ਦੀ ਪੀੜ ਵਿਚ ਭਿੱਜ ਕੇ
ਜਿਹੜੀਆਂ ਮੈਂ ਕਿਸੇ ਹੋਣੀ ਨੂੰ ਰੋਕਣ ਲਈ
ਮਿਰਜ਼ੇ ਦੇ ਸੌਂ ਜਾਣ 'ਤੇ ਕੀਤੀਆਂ
ਤੇ ਜਿਹੜੀਆਂ ਮੇਰੇ ਬੰਨ੍ਹੇ ਹੱਥਾਂ ਦੀ ਅੰਬਰ ਵੱਲ ਝਾਕਦੀ ਝੀਤ ’ਚੋਂ
ਕਤਰਾ ਕਤਰਾ ਕਿਰ ਗਈਆਂ
ਕਦੇ ਨਹੀਂ ਭੁਰੇ ਤੁਹਾਡੀ ਜ਼ਮੀਰ ਦੇ ਕਿਨਾਰੇ................
ਅਤੇ
ਮੇਰੀ ਗੁੱਤ, ਸੱਚ ਦੇ ਰੂਬਰੂ ,ਮੇਰੀ ਗੁੱਤ ਇਕ ਖ਼ਤ ਲਿਖਿਓ ਕਿਣਮਿਣ ਵਰਗਾ
Thursday, 1 September 2016
ੳਹਨੂੰ ਆਖੀਂ.........
ਪਰਦੇਸੀ
ਧਰਤੀਆਂ ਗਾਹੁੰਦਿਆ ਰਾਹੀਆ !
ੳਥੇ ਚੋਗਾ
ਚੁਗਦੀ ਮੇਰੇ ਢਿੱਡ ਦੀ ਆਂਦਰ ਨੂੰ ਦੱਸੀਂ
ਕਿ ਤੇਰੀਆਂ
ਜੜ੍ਹਾਂ ਵਿੱਚ ਕਿਸੇ ਨੇ ਤੇਲ ਨਹੀਂ,
ਤੇਜ਼ਾਬ
ਪਾ ਦਿੱਤਾ ਹੈ
ਤੇ ਹੁਣ
ਤੇਰੇ ਪਿੰਡ ਦੀਆਂ
ਕੁੜੀਆਂ-ਚਿੜੀਆਂ ਦੀ ਚਹਿਚਹਾਟ
ਪੌਣਾਂ
ਵਿੱਚ ਪਤਾਸਿਆਂ ਵਾਂਗ ਘੁਲਣ ਤੋਂ ਪਹਿਲਾਂ
ਬਘਿਆੜੀ
ਜਬ੍ਹਾੜਿਆਂ ਦਵਾਰਾ ਚੱਬ ਲਈ ਜਾਂਦੀ ਹੈ
ੳਹਨੂੰ
ਆਖੀਂ
ਕਿ ਹੁਣ
ਤੇਰੇ ਅਗਵਾੜ ਦੇ ਭਰ ਜੁਆਨ ਗੱਭਰੂਆਂ ਦੇ
ਡੌਲਿਆਂ
ਦੀਆਂ ਸੁਨਹਿਰੀ ਮੱਛੀਆਂ
ਕਿਸੇ
ਛਿੰਝ ਦੇ ਢੋਲ 'ਤੇ ਨਹੀਂ ਫੜਕਦੀਆਂ
ਨਾ ਹੀ
ਹੱਦਾਂ-ਸਰਹੱਦਾਂ 'ਤੇ
ਵਤਨ ਦਾ ਮਾਣ ਬਣਦੀਆਂ ਨੇ
ਸਗੋਂ
ਨਸ਼ਿਆਂ ਦੇ ਕਾਲੇ-ਵਿਹੁਲੇ ਛੱਪੜਾਂ ਵਿੱਚ
ਨਿੱਤ
ਆਤਮ-ਹੱਤਿਆ ਕਰ ਰਹੀਆਂ ਨੇ
ੳਹਨੂੰ
ਆਖੀਂ
‘ਜਾਗੋ
ਵੱਡ-ਵਡੇਰਿਓ ਵੇ ਥੋਨੂੰ ਫਲਾਣਾ ਸਿਹੁੰ ਜਗਾਵੇ’
ਗਾਉਂਦੀਆਂ
ਸੱਜਰੀਆਂ ਵਹੁਟੀਆਂ
ਖੇਤਾਂ-ਬੰਨਿਆਂ
ਤੋਂ ਮਿੱਟੀ ਕੱਢਦੀਆਂ ਕੱਢਦੀਆਂ
ਜਦੋਂ
ਕੋਈ ਮਨੁੱਖੀ ਪਿੰਜਰ ਦੇਖਦੀਆਂ ਨੇ
ਤਾਂ ਪਿੱਟਦੀਆਂ-ਕੁਰਲਾਉਂਦੀਆਂ
ਕਮਲੀਆਂ-ਹਾਰ
ਪਿੰਡ ਵੱਲ ਭੱਜ ਆਉਂਦੀਆਂ ਨੇ
ੳਹਨੂੰ
ਆਖੀਂ
ਹੋਲ਼ਾਂ
ਲਈ ਛੋਲੇ ਪੱਟਦੇ ਚਾਂਭਲੇ ਨਿਆਣੇ
ਜਦੋਂ
ਮੂੰਹ ਵਿੱਚ ਸੁਆਦ ਜਿਹਾ ਭਰ ਕੇ
ਡੱਡੇ ਭੰਨਦੇ ਨੇ
ਤਾਂ ਵਿਚੋਂ
ਕੱਚੇ-ਕੱਚੇ,ਮਿੱਠੇ-ਮਿੱਠੇ ਦਾਣਿਆਂ ਦੀ ਥਾਂ
ਭੜਕਦੇ
ਹੋਏ ਬੰਬ ਨਿੱਕਲਦੇ ਨੇ
ਤੇ ਚੇਤਰ
ਹੁਣ
ਕਿਸੇ ਫੁੱਲਾਂ ਭਰੀ ਚੰਗੇਰ ਦਾ ਨਾਮ ਨਹੀਂ
ਨਾ ਹੀ
ਤਖਤ ਹਜ਼ਾਰਾ
ਮੁਹੱਬਤ ਦਾ ਕੋਈ ਰਿਮਝਿਮੀ ਚਸ਼ਮਾ ਹੈ
ੳਹਨੂੰ
ਆਖੀਂ
ਕਿ ਜ਼ਿੰਦਗੀ
ਕਾਲੇ ਬੁਰਕੇ ਵਿੱਚ ਲਿਪਟੀ
ਮੱਸਿਆ
ਦੀ ਬੇਸ਼ਰਮ ਰਾਤ ਹੈ ਏਥੇ
ਤੇ ਧਰਤੀ
ਹੇਠਲਾ ਧੌਲਾ ਬਲਦ
ਹਰ ਪਲ
ਆਪਣੇ ਸਿੰਗ ਬਦਲਦਾ ਰਹਿੰਦਾ ਹੈ
ਤੇ ਇਸ
ਗੂੜ੍ਹੇ-ਗਾੜ੍ਹੇ ਹਨੇਰੇ ਵਿੱਚ
ਬੌਂਦਲੇ ਹੋਏ ਤੇਰੇ ਸਾਕ-ਸਕੀਰੀ,
ਇੱਕ ਦੂਜੇ
ਵਿੱਚ ਵੱਜਕੇ
ਆਪਣੇ ਹੀ ਮੱਥੇ ਲਹੂ-ਲੁਹਾਣ ਕਰ ਰਹੇ ਨੇ
ੳਹਨੂੰ
ਆਖੀਂ
ਜੇ ਭੋਰਾ
ਵੀ ਸੇਕ ਹੈ ਉਹਨੂੰ
ਆਪਣੀ ਜੰਮਣ-ਵਾਲੀ ਦਾ
ਤਾਂ ਉਹ
ਜਿਵੇਂ-ਕਿਵੇਂ,
ਜਿੱਥੋਂ ਕਿਤੋਂ ਕੋਈ ਲਿਸ਼ਕੋਰ ਸੁੱਟੇ
ਕਿ ਅਸੀਂ
ਇੱਕ ਦੂਜੇ ਵਿੱਚ ਵੱਜ ਕੇ ਫੱਟੜ ਹੋਣ ਦੀ
ਇਸ ਆਪ
ਵਿਹਾਜੀ ਸਜ਼ਾ ਤੋਂ ਮੁਕਤ ਹੋ ਸਕੀਏ
ਉਹ ਕੁਝ
ਤਾਂ ਕਰੇ
ਕਿ ਇਸ ਮਰ ਰਹੀ ਮਿੱਟੀ ਵਿੱਚ
ਸਾਹਾਂ
ਦਾ ਕਬੂਤਰ ਫਿਰ ਤੋਂ ਗੁਟ੍ਹਕਣ ਲੱਗ ਪਵੇ
ੳਹਨੂੰ
ਆਖੀਂ ਉਹ ਕੁਝ ਤਾਂ ਕਰੇ...
ੳਹਨੂੰ
ਆਖੀਂ ਉਹ ਕੁਝ ਤਾਂ ਕਰੇ....
Subscribe to:
Posts (Atom)