ਹਾਸਿਆਂ ਦੀ ਉਮਰ
ਬਹੁਤ
ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ
ਸੰਧੂਰੀ ਸਾਲ ਵਿੱਚ
ਬਿਨਾਂ
ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ
ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ
ਨਿੱਕੀ
ਜਿਹੀ ਗੱਲ 'ਤੇ
ਦੂਹਰੀਆਂ
ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ
ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ
ਲੱਗ ਪੈਂਦੀਆਂ ਨੇ
ਇਕ ਦੂਜੀ
ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ
ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ
ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣ-ਆਪ
ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ
ਵਿੱਚ
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ
ਏਨਾ ਹਾਸਾ
ਕਿ ਚਿਹਰਾ
ਸੂਹਾ ਗੁਲਾਬ ਹੋ ਜਾਂਦੈ
ਤੇ ਉੱਤੇ
ਹੰਝੂਆਂ ਦੇ ਮੋਤੀ ਲਿਸ਼ਕਣ ਲੱਗ ਪੈਂਦੇ ਨੇ
ਪਰ ਪਤਾ
ਨਹੀਂ ਫਿਰ
ਹਾਸਿਆਂ
ਦੀ ਇਸ ਦੁਪਹਿਰ-ਖਿੜੀ 'ਤੇ
ਕਿਸ ਕਾਲ਼ੇ
ਸਰਾਪ ਦਾ ਪ੍ਰਛਾਵਾਂ ਪੈ ਜਾਂਦੈ
ਇਸ ਕੰਜ
ਕੁਆਰੀ ਰੁੱਤੇ
ਏਨਾ ਹੱਸਦੀਆਂ
ਨੇ ਕਮਲੀਆਂ
ਕਿ ਬਾਕੀ
ਸਾਰੀ ਜ਼ਿੰਦਗੀ
ਮੁਸਕਾਣ
ਦਾ ਵੱਲ ਵੀ ਭੁੱਲ ਜਾਂਦੀਆਂ ਨੇ
ਹੱਸ ਹੱਸ
ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ
' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ
ਨੇ ਚੰਦਰੀਆਂ
ਕਿ ਬਾਕੀ
ਸਾਰੀ ਉਮਰ
ਕਿਤੋਂ
ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ

No comments:
Post a Comment