Wednesday 9 November 2016

https://youtu.be/QqFzyNTDdso

20161008 1406411

ਆਓ ਮੁਹੱਬਤਾਂ ਭੇਜੀਏ
ਦੋਸਤੋ! ਅੱਜ ਉਹ ਨਾਜ਼ੁਕ ਵਕਤ ਹੈ , ਜਦੋਂ ਦੋਵਾਂ ਦੇਸ਼ਾਂ ਦੇ ਟੀਵੀ ਚੈਨਲ ਅੱਗ ਦੀ ਭਾਸ਼ਾ ਬੋਲ ਰਹੇ ਹਨ..ਕੁਝ ਕੱਟੜ ਲੋਕ ਜ਼ਹਿਰ ਉਗਲ ਰਹੇ ਹਨ..ਜਦੋਂ ਕਿ ਸਾਰੇ ਹੀ ਜਾਣਦੇ ਨੇ ਕਿ ਜੰਗ ਸਿਰਫ ਤਬਾਹੀ ਦਾ ਨਾਮ ਹੈ..ਵਿਹੜਿਆਂ ਵਿਚ ਸੱਥਰ ਵਿਛਵਾਉਣ ਵਾਲੀ..ਫਿਜ਼ਾਵਾਂ ਵਿਚ ਕੀਰਨੇ ਬੀਜਣ ਵਾਲੀ ਕਲਜੋਗਣ ਹੈ..ਤੇ ਜਿਹੋ ਜਿਹੀਆਂ ਐਟਮੀ-ਧਮਕੀਆਂ ਦਿੱਤੀਆਂ ਜਾ ਰਹੀਆਂ ਨੇ..ਲੱਗਦੈ ਵਿਹੜੇ ਵੀ ਮੱਚ ਜਾਣ ਨੇੇ ਤੇ ਇਹਨਾਂ ਵਿਚ ਵਸਣ ਵਾਲੇ ਵੀ..ਤਾਂ ਫਿਰ ਆਓ ਨਾ! ਆਪਾਂ ਦੋਵਾਂ ਦੇਸ਼ਾਂ ਦੇ ਲੋਕ ਇਹਨਾਂ ਉਠਦੀਆਂ ਲਾਟਾਂ ਉਤੇ ਪਾਣੀ ਦੇ ਛਿੱਟੇ ਮਾਰੀਏ..ਅੱਜ ਜਿਵੇਂ ਲੋਕਾਂ ਦੇ ਕਾਲਜੇ ਡੋਲ ਰਹੇ ਨੇ..ਇਹ ਵੀਡੀਓ ਡੋਲ ਰਹੀ ਹੈ..ਜਿਵੇਂ ਭਾਵਨਾਵਾਂ ਵਿੰਗੀਆਂ ਟੇਢੀਆਂ ਹੋ ਰਹੀਆਂ ਨੇ..ਇਹ ਵੀਡੀਓ ਹੋ ਰਹੀ ਹੈ..ਇਸ ਲਈ ਇਹਦੇ ਮਿਆਰ 'ਤੇ ਨਾ ਜਾਇਓ! ਇਹਦੀ ਰੂਹ ਨੂੰ ਸਮਝਿਓ! ਇਸ ਸੁਨੇਹੇ ਨੂੰ ਮਨਜ਼ੂਰ ਕਰਿਓ
https://www.facebook.com/rupinder.khairaroopi/videos/10209677888376696/


ਸੱਚ ਦੇ ਰੂਬਰੂ
https://www.facebook.com/100009681633775/videos/358160851183300/


 ਸੱਚ ਦੇ ਰੂਬਰੂ ,
' ਪੰਜਾਬ ਭਵਨ ' ਸਰੀ ਵਿਚ ਗੁਜ਼ਰੀ ਅੱਜ ਦੀ ਯਾਦਗਾਰੀ ਦੁਪਹਿਰ ਨੂੰ ਮੀਰਾ ਗਿੱਲ ਹੋਰਾਂ ਨੈ ਕੈਮਰੇ ਵਿਚ ਇਸ ਹੁਨਰਮੰਦੀ ਨਾਲ ਬੰਦ ਕੀਤੈ ਕਿ ਇਹ ਸਾਰੀ ਦੁਨੀਆਂ ਦੇ ਸਾਹਮਣੇ ਖੁਲ੍ਹ ਗਈ...ਖਾਸ ਕਰਕੇ ਪਹਿਲੀ ਨਜ਼ਮ "ਸੱਚ ਦੇ ਰੂਬਰੂ’ ਤਾਂ ਮੇਰੀ ਰੂਹ ਦੇ ਬਹੁਤ ਨੇੜੇ ਐ..ਕਿ ਲੋਕ ਸਾਹਿਬਾਂ ਨੂੰ ਜੰਡ ਉਤੇ ਤਰਕਸ਼ ਟੰਗਣ ਲਈ ਤਾਂ ਬਦਨਾਮ ਕਰਦੇ ਨੇ,ਪਰ ਇਹਨਾਂ ਸਾਰੇ ਪਲਾਂ ਵਿਚ ਸਾਹਿਬਾਂ ਉਤੇ ਕੀ ਗ਼ੁਜ਼ਰੀ ਹੋਏਗੀ,ਕਿਸੇ ਨੇ ਨਹੀਂ ਮਹਿਸੂਸ ਕੀਤਾ,ਇਕ ਦਿਨ ਰੇਡੀਓ ਉਚੀ-ਉਚੀ ਕੂਕ ਰਿਹਾ ਸੀ,"ਮੰਦਾ ਕੀਤਾ ਈ ਸਾਹਿਬਾਂ,ਮੇਰਾ ਤਰਕਸ਼ ਟੰਗਿਆ ਈ ਜੰਡ..."ਤੇ ਉਦੋਂ ਹੀ ਮੇਰੇ ਦਿਲ ਵਿਚੋਂ ਹੂਕ ਨਿੱਕਲ਼ੀ :
ਤੁਸੀਂ ਤਾਂ ਮੈਨੂੰ
ਜੰਡ'ਤੇ ਤਰਕਸ਼ ਟੰਗਦਿਆਂ ਹੀ ਦੇਖਿਆ ਹੈ
ਕਦੇ ਨਹੀਂ ਬਦਨਾਮ ਕੀਤਾ ਨੀਂਦ ਦੀ ਉਸ ਤ੍ਰਿਸ਼ਨਾ ਨੂੰ
ਜਿਹਦਾ ਸਿਰਹਾਣਾ ਬਣਾ ਕੇ
ਮਿਰਜ਼ੇ ਨੇ ਆਪਣੀਆਂ ਸੁਪਨੀਲੀਆਂ ਅੱਖਾਂ ਮੀਚ ਲਈਆਂ ਸਨ
ਕਦੇ ਨਹੀਂ ਥਰਥਰਾਈਆਂ ਤੁਹਾਡੇ ਸ਼ਾਹੀ ਕਿਲ੍ਹੇ ਦੀਆਂ ਕੰਧਾਂ
ਹਵਾ ਵਿੱਚ ਵਿਲਕਦੇ ਮੇਰੇ ਹਾੜ੍ਹਿਆਂ ਨੂੰ ਸੁਣ ਕੇ
ਜਿਹੜੇ ਮੈਂ ਮਿਰਜ਼ੇ ਅੱਗੇ ਜਾਗਦੇ ਰਹਿਣ ਲਈ ਕੱਢੇ
ਕਦੇ ਨਹੀਂ ਡੋਲਿਆ ਤੁਹਾਡੇ ਅੰਤਹਕਰਨ ਦਾ ਸਿੰਘਾਸਣ
ਮੇਰੀਆਂ ਜ਼ਖਮੀ ਅਰਦਾਸਾਂ ਦੀ ਪੀੜ ਵਿਚ ਭਿੱਜ ਕੇ
ਜਿਹੜੀਆਂ ਮੈਂ ਕਿਸੇ ਹੋਣੀ ਨੂੰ ਰੋਕਣ ਲਈ
ਮਿਰਜ਼ੇ ਦੇ ਸੌਂ ਜਾਣ 'ਤੇ ਕੀਤੀਆਂ
ਤੇ ਜਿਹੜੀਆਂ ਮੇਰੇ ਬੰਨ੍ਹੇ ਹੱਥਾਂ ਦੀ ਅੰਬਰ ਵੱਲ ਝਾਕਦੀ ਝੀਤ ’ਚੋਂ
ਕਤਰਾ ਕਤਰਾ ਕਿਰ ਗਈਆਂ
ਕਦੇ ਨਹੀਂ ਭੁਰੇ ਤੁਹਾਡੀ ਜ਼ਮੀਰ ਦੇ ਕਿਨਾਰੇ................

ਅਤੇ

ਮੇਰੀ ਗੁੱਤ, ਸੱਚ ਦੇ ਰੂਬਰੂ ,ਮੇਰੀ ਗੁੱਤ   ਇਕ ਖ਼ਤ ਲਿਖਿਓ ਕਿਣਮਿਣ ਵਰਗਾ

Thursday 1 September 2016

ੳਹਨੂੰ ਆਖੀਂ.........                                  
ਪਰਦੇਸੀ ਧਰਤੀਆਂ ਗਾਹੁੰਦਿਆ ਰਾਹੀਆ !
ੳਥੇ ਚੋਗਾ ਚੁਗਦੀ ਮੇਰੇ ਢਿੱਡ ਦੀ ਆਂਦਰ ਨੂੰ ਦੱਸੀਂ
ਕਿ ਤੇਰੀਆਂ ਜੜ੍ਹਾਂ ਵਿੱਚ ਕਿਸੇ ਨੇ ਤੇਲ ਨਹੀਂ,
ਤੇਜ਼ਾਬ ਪਾ ਦਿੱਤਾ ਹੈ
ਤੇ ਹੁਣ ਤੇਰੇ ਪਿੰਡ ਦੀਆਂ 
ਕੁੜੀਆਂ-ਚਿੜੀਆਂ ਦੀ ਚਹਿਚਹਾਟ
ਪੌਣਾਂ ਵਿੱਚ ਪਤਾਸਿਆਂ ਵਾਂਗ ਘੁਲਣ ਤੋਂ ਪਹਿਲਾਂ
ਬਘਿਆੜੀ ਜਬ੍ਹਾੜਿਆਂ ਦਵਾਰਾ ਚੱਬ ਲਈ ਜਾਂਦੀ ਹੈ

ੳਹਨੂੰ ਆਖੀਂ
ਕਿ ਹੁਣ ਤੇਰੇ ਅਗਵਾੜ ਦੇ ਭਰ ਜੁਆਨ ਗੱਭਰੂਆਂ ਦੇ
ਡੌਲਿਆਂ ਦੀਆਂ ਸੁਨਹਿਰੀ ਮੱਛੀਆਂ
ਕਿਸੇ ਛਿੰਝ ਦੇ ਢੋਲ 'ਤੇ ਨਹੀਂ ਫੜਕਦੀਆਂ
ਨਾ ਹੀ ਹੱਦਾਂ-ਸਰਹੱਦਾਂ 'ਤੇ 
ਵਤਨ ਦਾ ਮਾਣ ਬਣਦੀਆਂ ਨੇ
ਸਗੋਂ ਨਸ਼ਿਆਂ ਦੇ ਕਾਲੇ-ਵਿਹੁਲੇ ਛੱਪੜਾਂ ਵਿੱਚ
ਨਿੱਤ ਆਤਮ-ਹੱਤਿਆ ਕਰ ਰਹੀਆਂ ਨੇ

ੳਹਨੂੰ ਆਖੀਂ
‘ਜਾਗੋ ਵੱਡ-ਵਡੇਰਿਓ ਵੇ ਥੋਨੂੰ ਫਲਾਣਾ ਸਿਹੁੰ ਜਗਾਵੇ’”
ਗਾਉਂਦੀਆਂ ਸੱਜਰੀਆਂ ਵਹੁਟੀਆਂ
ਖੇਤਾਂ-ਬੰਨਿਆਂ ਤੋਂ ਮਿੱਟੀ ਕੱਢਦੀਆਂ ਕੱਢਦੀਆਂ
ਜਦੋਂ ਕੋਈ ਮਨੁੱਖੀ ਪਿੰਜਰ ਦੇਖਦੀਆਂ ਨੇ
ਤਾਂ ਪਿੱਟਦੀਆਂ-ਕੁਰਲਾਉਂਦੀਆਂ
ਕਮਲੀਆਂ-ਹਾਰ ਪਿੰਡ ਵੱਲ ਭੱਜ ਆਉਂਦੀਆਂ ਨੇ

ੳਹਨੂੰ ਆਖੀਂ
ਹੋਲ਼ਾਂ ਲਈ ਛੋਲੇ ਪੱਟਦੇ ਚਾਂਭਲੇ ਨਿਆਣੇ
ਜਦੋਂ ਮੂੰਹ ਵਿੱਚ ਸੁਆਦ ਜਿਹਾ ਭਰ ਕੇ
ਡੱਡੇ ਭੰਨਦੇ ਨੇ
ਤਾਂ ਵਿਚੋਂ ਕੱਚੇ-ਕੱਚੇ,ਮਿੱਠੇ-ਮਿੱਠੇ ਦਾਣਿਆਂ ਦੀ ਥਾਂ
ਭੜਕਦੇ ਹੋਏ ਬੰਬ ਨਿੱਕਲਦੇ ਨੇ
ਤੇ ਚੇਤਰ ਹੁਣ 
ਕਿਸੇ ਫੁੱਲਾਂ ਭਰੀ ਚੰਗੇਰ ਦਾ ਨਾਮ ਨਹੀਂ
ਨਾ ਹੀ ਤਖਤ ਹਜ਼ਾਰਾ 
ਮੁਹੱਬਤ ਦਾ ਕੋਈ ਰਿਮਝਿਮੀ ਚਸ਼ਮਾ ਹੈ

ੳਹਨੂੰ ਆਖੀਂ
ਕਿ ਜ਼ਿੰਦਗੀ ਕਾਲੇ ਬੁਰਕੇ ਵਿੱਚ ਲਿਪਟੀ
ਮੱਸਿਆ ਦੀ ਬੇਸ਼ਰਮ ਰਾਤ ਹੈ ਏਥੇ
ਤੇ ਧਰਤੀ ਹੇਠਲਾ ਧੌਲਾ ਬਲਦ
ਹਰ ਪਲ ਆਪਣੇ ਸਿੰਗ ਬਦਲਦਾ ਰਹਿੰਦਾ ਹੈ
ਤੇ ਇਸ ਗੂੜ੍ਹੇ-ਗਾੜ੍ਹੇ ਹਨੇਰੇ ਵਿੱਚ 
ਬੌਂਦਲੇ ਹੋਏ ਤੇਰੇ ਸਾਕ-ਸਕੀਰੀ,
ਇੱਕ ਦੂਜੇ ਵਿੱਚ ਵੱਜਕੇ 
ਆਪਣੇ ਹੀ ਮੱਥੇ ਲਹੂ-ਲੁਹਾਣ ਕਰ ਰਹੇ ਨੇ

ੳਹਨੂੰ ਆਖੀਂ
ਜੇ ਭੋਰਾ ਵੀ ਸੇਕ ਹੈ ਉਹਨੂੰ 
ਆਪਣੀ ਜੰਮਣ-ਵਾਲੀ ਦਾ
ਤਾਂ ਉਹ ਜਿਵੇਂ-ਕਿਵੇਂ,
ਜਿੱਥੋਂ ਕਿਤੋਂ ਕੋਈ ਲਿਸ਼ਕੋਰ ਸੁੱਟੇ
ਕਿ ਅਸੀਂ ਇੱਕ ਦੂਜੇ ਵਿੱਚ ਵੱਜ ਕੇ ਫੱਟੜ ਹੋਣ ਦੀ
ਇਸ ਆਪ ਵਿਹਾਜੀ ਸਜ਼ਾ ਤੋਂ ਮੁਕਤ ਹੋ ਸਕੀਏ
ਉਹ ਕੁਝ ਤਾਂ ਕਰੇ 
ਕਿ ਇਸ ਮਰ ਰਹੀ ਮਿੱਟੀ ਵਿੱਚ
ਸਾਹਾਂ ਦਾ ਕਬੂਤਰ ਫਿਰ ਤੋਂ ਗੁਟ੍ਹਕਣ ਲੱਗ ਪਵੇ   

ੳਹਨੂੰ ਆਖੀਂ ਉਹ ਕੁਝ ਤਾਂ ਕਰੇ...
ੳਹਨੂੰ ਆਖੀਂ ਉਹ ਕੁਝ ਤਾਂ ਕਰੇ....
ਹਾਸਿਆਂ ਦੀ ਉਮਰ     
ਬਹੁਤ ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ ਸੰਧੂਰੀ ਸਾਲ ਵਿੱਚ
ਬਿਨਾਂ ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ

ਨਿੱਕੀ ਜਿਹੀ ਗੱਲ 'ਤੇ
ਦੂਹਰੀਆਂ ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ ਲੱਗ ਪੈਂਦੀਆਂ ਨੇ
ਇਕ ਦੂਜੀ ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣ-ਆਪ ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ ਵਿੱਚ 
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ

ਏਨਾ ਹਾਸਾ
ਕਿ ਚਿਹਰਾ ਸੂਹਾ ਗੁਲਾਬ ਹੋ ਜਾਂਦੈ
ਤੇ ਉੱਤੇ ਹੰਝੂਆਂ ਦੇ ਮੋਤੀ ਲਿਸ਼ਕਣ ਲੱਗ ਪੈਂਦੇ ਨੇ
ਪਰ ਪਤਾ ਨਹੀਂ ਫਿਰ
ਹਾਸਿਆਂ ਦੀ ਇਸ ਦੁਪਹਿਰ-ਖਿੜੀ 'ਤੇ
ਕਿਸ ਕਾਲ਼ੇ ਸਰਾਪ ਦਾ ਪ੍ਰਛਾਵਾਂ ਪੈ ਜਾਂਦੈ
ਇਸ ਕੰਜ ਕੁਆਰੀ ਰੁੱਤੇ
ਏਨਾ ਹੱਸਦੀਆਂ ਨੇ ਕਮਲੀਆਂ  
ਕਿ ਬਾਕੀ ਸਾਰੀ ਜ਼ਿੰਦਗੀ
ਮੁਸਕਾਣ ਦਾ ਵੱਲ ਵੀ ਭੁੱਲ ਜਾਂਦੀਆਂ ਨੇ
ਹੱਸ ਹੱਸ ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ ' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ ਨੇ ਚੰਦਰੀਆਂ
ਕਿ ਬਾਕੀ ਸਾਰੀ ਉਮਰ
ਕਿਤੋਂ ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ

Monday 8 August 2016

ਸੂਹੀ ਸਵੇਰ ਵਿਚ ਕਵਿਤਾਵਾਂ


ਦੀਵਾਲੀ ਦੀ ਰਾਖੀ,ਦੀਵੇ ਦੀਵਾਲੀ ਦੇ ਹੋਵਣ ਮੁਬਾਰਕ ਲੱਖ ਵਾਰੀ,ਹੋਵੇ ਮੁਬਾਰਕ ਸਭ ਨੂੰ ਚਾਨਣ ਦਾ ਇਹ ਤਿਉਹਾਰ,ਹਰ ਰਾਤਵਿੱਚ ਘੁਲ ਜਾਏ ਦੀਵਾਲੀ ਦਾ ਰੰਗ,ਲਾਹ ਕੇ ਨ੍ਹੇਰਿਆਂ ਦਾ ਖੇਸ,ਹੋਵੇ ਮੁਬਾਰਕ,ਖੇੜਿਆਂ ਚਾਅਵਾਂ ਦਾ ਕਾਫਿਲਾ਼
ਸੂਹੀ ਸਵੇਰ ਵਿਚ ਨਜ਼ਮਾਂ

 http://www.suhisaver.org/index.php?cate=7&&tipid=1315 

ਕੀ ਧਰਤੀ ਫਿਰ ਵਿਹਲ ਦਏਗੀ, 
ਦਿਲ ਦੇ ਮਹਿਲ ਵਿਚ ਆ ਕੇ ਤਾਂ ਦੇਖੋ,
ਸਾਡਾ ਚਿੜੀਆਂ ਦਾ ਚੰਬਾ ਵੇ,
ਸਾਡੀ ਵੀ ਦਿਲਦਾਰੀ ਦੇਖੀਂ

ਇੰਡੋਕੈਨੇਡੀਅਨ ਟਾਈਮਜ਼ ਵਿਚ ਨਜ਼ਮਾਂ ਤੇ ਗੀਤ
21-27 july 2016 issue- sPw-39- muskwn dI koeI loA ijhI, ij`Qy  sI  jwxoN vrijAw, ’vwj iksy nUM mwrn l~igAW, nwly mwhI idl dy igAw, qyry nwl jwx nUM jI krdw, ij~Qy aufdI iPrdI sI, byrI  qoVn bwblw!, su&ny gulwbI rMg dy


http://www.indocanadiantimes.com/e-magazine/magazine/258/component?menu=0  
5 ਏ ਬੀਆਈ ਵਿਚ ਚੌਮੁਖੀਆ ਇਬਾਰਤਾਂ-ਕਮਲ ਦੁਸਾਂਝ ਦਾ ਰੀਵੀਊ 

http://www.5abi.com/breview/044-shabad-shagun-dosanjh-231015.htm
 5 ਏ ਬੀ ਆਈ ਵਿਚ ਕਵਿਤਾਵਾਂ 
http://www.5abi.com/kavita/01-sidhuG.htm

c~l prq c~lIey, ਕੈਂਸਰ-ਪੀੜਿਤਾਂ ਜਾਂ ਕਿਸੇ ਵੀ ਮਾਰੂ ਰੋਗ ਨਾਲ ਹੱਸ-ਹੱਸ ਕੇ ਜੂਝਦਿਆਂ ਦੇ ਨਾਂ, ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ , ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ , ਗੁਜਰੀ, ਔਰਤ-ਦਿਵਸ 'ਤੇ ਔਰਤ ! ਔਰਤ! , ਬਗਾਵਤਨਾਮਾ

Suhi saver vich:       




22 ਜੁਲਾਈ,2016
ਗੀਤਾਂ ਦੀ ਰਿਮਝਿਮ: ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ..., ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ...ਮੈਨੂੰ ਲੈ ਦੇ ਸੱਜਣ ਖੱਟੀ ਲੋਈ!, ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ, ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ

Saturday 30 July 2016


ਬੱਦਲਾ  ਛੈਲ-ਛਬੀਲਿਆ ! 

From Ravinder Ravi’s Videos : Reading Badla Shail Shablleeia in Sahit Sabha Surrey’s Meeting:


ਬੱਦਲਾ ਛੈਲ-ਛਬੀਲਿਆ !    
ਜਦੋਂ ਔੜ ਨੇ ਧਰਤੀ ਦੇ ਸਾਹ ਸੁਕਾ ਦਿੱਤੇ ਹੋਣ,ਗਰਮੀ ਨੇ ਅੱਤ ਚੱਕ ਦਿੱਤੀ ਹੋਵੇ, ਸੁੱਕੇ ਪੱਤੇ ਬਿਰਖਾਂ ਨਾਲੋਂ ਟੁੱਟ ਕੇ ਪੌਣਾਂ ਵਿਚ ਖੜ-ਖੜ ਕਰਦੇ ਫਿਰਦੇ ਹੋਣ,ਤਿਹਾਈਆਂ ਅੱਖਾਂ ਮੁੜ ਮੁੜ ਅੰਬਰਾਂ ਵਿਚੋਂ ਕਾਲੀ ਘਟਾ ਤਲਾਸ਼ ਰਹੀਆਂ ਹੋਣ,ਇਹੋ ਜਿਹੇ ਸਮਿਆਂ ਵਿਚ ਅਸਮਾਨ ਤੇ ਛਾ ਗਿਆ ਬੱਦਲ ਕਿਸੇ ਲਾੜੇ ਵਾਂਗ ਹੀ ਲੱਗਦੈ ਜੋ ਧਰਤੀ ਨੂੰ ਵਿਆਹ ਕੇ ਉਹਦੀ ਪਿਆਸ ਬੁਝਾਉਣ ਆਇਆ ਹੋਵੇ 

ਬੱਦਲਾ  ਛੈਲ-ਛਬੀਲਿਆ  ! ਕਿਹੜੇ  ਗਿਰਾਂ  ਤੋਂ  ਚੱਲਿਐਂ ?
ਕਿਸ ਜਲ-ਪਰੀ ਨੇ ਪਿਆਰ ਦੀ ਗਾਗਰ ਚੁਕਾ ਕੇ ਘੱਲਿਐਂ ?

ਕਿਸ ਦਿਸ਼ਾ ਮਾਂ ਦੇ ਵਾਂਗਰਾਂ  ਸ਼ਗਨਾਂ ਦੇ ਗੁੜ ਨੂੰ ਭੋਰਿਆ ?
ਕਿਸ   ਭੈਣ  ਤੈਨੂੰ   ਪੌਣ  ਦੀ  ਘੋੜੀ  ਚੜ੍ਹਾ  ਕੇ  ਤੋਰਿਆ ?
ਪਰਬਤ  ਬਾਬਲ ਦਾ ਪਿਆਰ ਸਿਰ 'ਤੇ ਧਰ ਕੇ ਗਿਐਂ
ਨੈਣਾਂ  ‘  ਖੁਸ਼ੀਆਂ  ਦਾ  ਸਮੁੰਦਰ   ਭਰ  ਕੇ    ਗਿਐਂ

ਜਿੱਥੇ   ਵੀ   ਡੁੱਲ੍ਹਦੈਂ  , ਧਰਤ   ਸਾਵੀ   ਰੰਗ  ਦਿੰਦਾ  ਹੈਂ
ਧੁੱਪ   ਦੇ   ਜੂੜੇ   ‘    ਕਿਣਮਿਣ    ਟੰਗ    ਦਿੰਦਾ  ਹੈਂ
ਅੰਨ    ਦਿੰਦਾ    ਹੈਂ  ,  ਤੂੰ    ਖੀਰਾਂ-ਖੰਡ    ਦਿੰਦਾ    ਹੈਂ 
ਗੁੰਗੀਆਂ    ਜੀਭਾਂ    ਨੂੰ  ,   ਹੇਕਾਂ    ਵੰਡ     ਦਿੰਦਾ  ਹੈਂ

ਸਾਂਵਲੇ    ਸਲੋਨਿਆ  !    ਲਹਿਰਾ    ਕੇ       ਗਿਉਂ
ਕਣੀਆਂ ਦਾ ਸਿਹਰਾ  ਮੱਥੇ  'ਤੇ   ਸਜਾ   ਕੇ   ਗਿਉਂ
ਗਲ  ਵਿੱਚ   ਬਿਜਲੀਆਂ   ਦਾ   ਕੈਂਠਾ ਪਾ ਕੇ ਗਿਉਂ
ਭਾਬੀਆਂ   ਦੇ   ਸੁਰਮੇ   ਨੂੰ   ਮਟਕਾ   ਕੇ    ਗਿਉਂ

ਤੇਰੇ    ਉਤਾਰੇ     ਵਾਸਤੇ   ਸਜੀਆਂ   ਨੇ   ਮਹਿਫਲਾਂ
ਸਾਵਣ   ਦੇ   ਮੇਲੇ, ਗਲੀਆਂ  ਦੇ ਵਿੱਚ  ਬਾਲ-ਟੋਲੀਆਂ
ਸੁੱਕੇ   ਪੱਤਿਆਂ   ਦੀ  ਝਾਂਜਰ ਪਾ ਕੇ  ਪੌਣਾਂ ਨਿੱਕਲੀਆਂ
ਵਰੀ  ਦੇ  ਤਿਉਰ  ਪਹਿਨ ਕੇ  ਉਡ ਰਹੀਆਂ ਤਿਤਲੀਆਂ

ਤੇਰੇ  ਆਉਣ 'ਤੇ  ਰੰਗ  ਰਚਣੈਂ  ਇਸ ਕਾਇਨਾਤ ਵਿੱਚ
ਫੁੱਲਾਂ   ਨੇ  ਖਿੜ -ਖਿੜ  ਹੱਸਣੈਂ  ਧਰਤੀ  ਪਰਾਂਤ ਵਿੱਚ
ਮੋਰਾਂ   ਨੇ   ਛਮ  ਛਮ   ਨੱਚਣੈਂ   ਤੇਰੀ ਬਰਾਤ ਵਿੱਚ
ਕਿਸੇ   ਗੀਤ  ਨੇ  ਘੁੰਡ ਚੱਕਣੈਂ  ਦਿਲ ਦੀ ਸਬਾਤ ਵਿੱਚ

ਵਰ੍ਹ ਜਾ ! ਕਿ  ਹੁਣ  ਤਾਂ  ਅਗਨ  ਨੇ ਰੂਹਾਂ ਨੂੰ ਰਾੜ੍ਹਿਆ
ਕਿ ਜੱਗ ਨੇ  ਗੁੱਡੀਆਂ ਦੀ ਥਾਂ , ਕੁੜੀਆਂ  ਨੂੰ ਸਾੜਿਆ 
ਕਰ  ਲੈ   ਉਤਾਰੇ   ਸੋਹਣਿਆ ! ਬਰਸਾਤਾਂ  ਵਾਲਿਆ
ਸਾਵਣ  ਸਿਹੁੰ  ਦੇ  ਪੁੱਤਰਾ !  ਧਰਤੀ  ਦੇ  ਲਾੜਿਆ !




Sunday 19 June 2016

ਜੀਅ ਕਰਦੈ ਤੂੰ ਆਵੇਂ......ਪਿਤਾ-ਦਿਵਸ 'ਤੇ




ਨਾ ਕੋਈ ਤਾਰਾ ਤੇਰੇ ਵਰਗਾ ਲੱਗੇ
ਕਿਹੜਾ ਤਾਰਾ ਮੇਰੇ ਸਿਰ'ਤੇ ਹੱਥ ਧਰੇ ?
ਨਾ ਕੋਈ ਫੁੱਲ ਤੇਰੇ ਵਰਗਾ ਲੱਭੇ  
ਸੋਗੀ ਸੋਗੀ ਦਿਲ ਵਿੱਚ ਕਿਹੜਾ ਰੰਗ ਭਰੇ ?            

ਵਿਦਿਆ ਹੋ ਕੇ,ਤੈਨੂੰ ਮੈਂ ਕਈ ਵਾਰ ਮਿਲੀ
ਕੇਹਾ ਤੂੰ ਹੋਇਆ ਵਿਦਿਆ!ਮੁੜ ਕੇ ਆਇਆ ਨਹੀਂ
ਮੇਰੇ ਅੰਦਰੋਂ ਖੁਸ਼ੀਆਂ ਦਾ ਰੁੱਗ ਲੈ ਤੁਰਿਆ
ਇੰਜ ਗਿਆ ਫਿਰ ਕੋਈ ਫੇਰਾ ਪਾਇਆ ਨਹੀਂ

ਆਪ ਤਾਂ ਸੱਚੇ ਬਾਬਲ ਕੋਲੇ ਜਾ ਬੈਠੋਂ
ਆਪਣੀ ਜਾਈ ਦਾ ਕੀ ਖਿਆਲ ਵੀ ਆਇਆ ਨਹੀਂ?
ਤੇਰੇ ਵਿਹੜੇ ਗੰਗਾ ਜਮਨਾ ਵਹਿਣਗੀਆਂ
ਧਰਮੀ ਰਾਜੇ! ਇਹ ਵੀ ਚੇਤਾ ਆਇਆ ਨਹੀਂ ?

ਕਦੀ ਲੱਗੇ ਤੂੰ ਚੰਦ ਦਾ ਰੂਪ ਵਟਾ ਬੈਠਾ
ਰਿਸ਼ਮ ਕੋਈ ਫਿਰ ਕਿਉਂ ਨਾ ਤੇਰੀ ਗੱਲ ਕਰੇ ?
ਕਦੀ ਲੱਗੇ ਤੂੰ ਰੁੱਖ ਬਣ ਵਿਹੜੇ ਬੈਠਾ
ਕਿਉਂ ਨਾ ਕੋਈ ਪੱਤਾ ਤੇਰੀ ਹਵਾ ਦਵੇ ?

ਲੱਭਦੀ ਨਹੀਂ ਛਾਂ ਤੇਰੀ,ਛਾਵਾਂ ਟੋਲ ਚੁੱਕੀ
ਨਹੀਂ ਦਿਸਦਾ ਮੁੱਖ ਤੇਰਾ ਅੰਬਰ ਫੋਲ ਚੁੱਕੀ
ਬਾਬਲ! ਤੇਰੇ ਵਰਗਾ ਪਿਆਰ ਥਿਆਉਣਾ ਨਹੀਂ
ਤੇਰੀ ਕੂੰਜ ਨੂੰ ਪਾਣੀ ਕਿਸੇ ਪਿਆਉਣਾ ਨਹੀਂ
ਵਾਂਗ ਤੇਰੇ ਹਿੱਕ ਨਾਲ ਕਿਸੇ ਨੇ ਲਾਉਣਾ ਨਹੀਂ
ਜੀਅ ਕਰਦੈ ਤੂੰ ਆਵੇਂ,ਪਰ ਤੂੰ ਆਉਣਾ ਨਹੀਂ.........