Wednesday 9 November 2016

https://www.facebook.com/100009681633775/videos/358160851183300/


 ਸੱਚ ਦੇ ਰੂਬਰੂ ,
' ਪੰਜਾਬ ਭਵਨ ' ਸਰੀ ਵਿਚ ਗੁਜ਼ਰੀ ਅੱਜ ਦੀ ਯਾਦਗਾਰੀ ਦੁਪਹਿਰ ਨੂੰ ਮੀਰਾ ਗਿੱਲ ਹੋਰਾਂ ਨੈ ਕੈਮਰੇ ਵਿਚ ਇਸ ਹੁਨਰਮੰਦੀ ਨਾਲ ਬੰਦ ਕੀਤੈ ਕਿ ਇਹ ਸਾਰੀ ਦੁਨੀਆਂ ਦੇ ਸਾਹਮਣੇ ਖੁਲ੍ਹ ਗਈ...ਖਾਸ ਕਰਕੇ ਪਹਿਲੀ ਨਜ਼ਮ "ਸੱਚ ਦੇ ਰੂਬਰੂ’ ਤਾਂ ਮੇਰੀ ਰੂਹ ਦੇ ਬਹੁਤ ਨੇੜੇ ਐ..ਕਿ ਲੋਕ ਸਾਹਿਬਾਂ ਨੂੰ ਜੰਡ ਉਤੇ ਤਰਕਸ਼ ਟੰਗਣ ਲਈ ਤਾਂ ਬਦਨਾਮ ਕਰਦੇ ਨੇ,ਪਰ ਇਹਨਾਂ ਸਾਰੇ ਪਲਾਂ ਵਿਚ ਸਾਹਿਬਾਂ ਉਤੇ ਕੀ ਗ਼ੁਜ਼ਰੀ ਹੋਏਗੀ,ਕਿਸੇ ਨੇ ਨਹੀਂ ਮਹਿਸੂਸ ਕੀਤਾ,ਇਕ ਦਿਨ ਰੇਡੀਓ ਉਚੀ-ਉਚੀ ਕੂਕ ਰਿਹਾ ਸੀ,"ਮੰਦਾ ਕੀਤਾ ਈ ਸਾਹਿਬਾਂ,ਮੇਰਾ ਤਰਕਸ਼ ਟੰਗਿਆ ਈ ਜੰਡ..."ਤੇ ਉਦੋਂ ਹੀ ਮੇਰੇ ਦਿਲ ਵਿਚੋਂ ਹੂਕ ਨਿੱਕਲ਼ੀ :
ਤੁਸੀਂ ਤਾਂ ਮੈਨੂੰ
ਜੰਡ'ਤੇ ਤਰਕਸ਼ ਟੰਗਦਿਆਂ ਹੀ ਦੇਖਿਆ ਹੈ
ਕਦੇ ਨਹੀਂ ਬਦਨਾਮ ਕੀਤਾ ਨੀਂਦ ਦੀ ਉਸ ਤ੍ਰਿਸ਼ਨਾ ਨੂੰ
ਜਿਹਦਾ ਸਿਰਹਾਣਾ ਬਣਾ ਕੇ
ਮਿਰਜ਼ੇ ਨੇ ਆਪਣੀਆਂ ਸੁਪਨੀਲੀਆਂ ਅੱਖਾਂ ਮੀਚ ਲਈਆਂ ਸਨ
ਕਦੇ ਨਹੀਂ ਥਰਥਰਾਈਆਂ ਤੁਹਾਡੇ ਸ਼ਾਹੀ ਕਿਲ੍ਹੇ ਦੀਆਂ ਕੰਧਾਂ
ਹਵਾ ਵਿੱਚ ਵਿਲਕਦੇ ਮੇਰੇ ਹਾੜ੍ਹਿਆਂ ਨੂੰ ਸੁਣ ਕੇ
ਜਿਹੜੇ ਮੈਂ ਮਿਰਜ਼ੇ ਅੱਗੇ ਜਾਗਦੇ ਰਹਿਣ ਲਈ ਕੱਢੇ
ਕਦੇ ਨਹੀਂ ਡੋਲਿਆ ਤੁਹਾਡੇ ਅੰਤਹਕਰਨ ਦਾ ਸਿੰਘਾਸਣ
ਮੇਰੀਆਂ ਜ਼ਖਮੀ ਅਰਦਾਸਾਂ ਦੀ ਪੀੜ ਵਿਚ ਭਿੱਜ ਕੇ
ਜਿਹੜੀਆਂ ਮੈਂ ਕਿਸੇ ਹੋਣੀ ਨੂੰ ਰੋਕਣ ਲਈ
ਮਿਰਜ਼ੇ ਦੇ ਸੌਂ ਜਾਣ 'ਤੇ ਕੀਤੀਆਂ
ਤੇ ਜਿਹੜੀਆਂ ਮੇਰੇ ਬੰਨ੍ਹੇ ਹੱਥਾਂ ਦੀ ਅੰਬਰ ਵੱਲ ਝਾਕਦੀ ਝੀਤ ’ਚੋਂ
ਕਤਰਾ ਕਤਰਾ ਕਿਰ ਗਈਆਂ
ਕਦੇ ਨਹੀਂ ਭੁਰੇ ਤੁਹਾਡੀ ਜ਼ਮੀਰ ਦੇ ਕਿਨਾਰੇ................

ਅਤੇ

ਮੇਰੀ ਗੁੱਤ, ਸੱਚ ਦੇ ਰੂਬਰੂ ,ਮੇਰੀ ਗੁੱਤ   ਇਕ ਖ਼ਤ ਲਿਖਿਓ ਕਿਣਮਿਣ ਵਰਗਾ

No comments:

Post a Comment