ਮੈਂ ਹੁਣ....
ਮੈਂ ਹੁਣ ਕਵਿਤਾ ਲਿਖਣੀ ਨਹੀਂ
ਮੈਂ ਹੁਣ ਕਵਿਤਾ ਹੋਣਾ ਹੈ
ਕਵਿਤਾ ਜਿਹੜੀ ਚਾਨਣੀ ਦੇ ਚਿੱਟੇ ਦੁੱਧ ਵਿੱਚ
ਨਾਹਤੀ-ਧੋਤੀ ਹੋਵੇ
ਕਵਿਤਾ,ਜਿਹਦੇ ਹੋਂਠਾਂ ਤੋਂ ਕਿਰਦੇ ਬੋਲਾਂ ਵਿੱਚੋਂ
ਬੰਸਰੀ ਦੀ ਤਾਨ ਸੁਣੇ
ਕਵਿਤਾ,ਜਿਸਦੇ ਕਾਗ਼ਜ਼ਾਂ ਦੀ ਹਿੱਕ 'ਤੇ ਵਿਛੇ ਹਰਫਾਂ ਵਿੱਚੋਂ
ਚੋਮੁਖੀਏ ਦੀਵੇ ਦੀ ਲੋਅ ਆਵੇ
ਕਵਿਤਾ,ਜਿਸਦੇ ਸੁਪਨੀਲੇ ਨੈਣਾਂ ਵਿੱਚ ਵਸੇ ਖਾਬਾਂ ਵਿੱਚੋਂ
ਕਾਦਰ ਦਾ ਸਿਰਨਾਵਾਂ ਲੱਭੇ
ਤੇ ਕਵਿਤਾ
ਜਿਹੜੀ ਜਦੋਂ ਵੀ ਡੁੱਲ੍ਹੇ
ਜਿੱਥੇ ਵੀ ਡੁੱਲ੍ਹੇ
ਉੱਥੇ ਹੀ ਸ਼ਹਿਦ ਬੀਜਿਆ ਜਾਵੇ
ਕੀ ਮੈਂ ਕਦੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕੀ ਮੈਂ ਕਦੀ ਵੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ ?
No comments:
Post a Comment