ਮਰਾਂ ਤਾਂ ਇਓਂ ਮਰਾਂ ਜ਼ਿੰਦਗੀ ਫਲਾਂ ਦਾ ਬਾਗ ਲੱਗੇ
ਜਲਾਂ ਤਾਂ ਇਓਂ ਜਲਾਂ ਮੇਰਾ ਸਿਵਾ ਚਿਰਾਗ ਲੱਗੇ
ਧਰਾਂ ਇਓਂ ਸਰਗ਼ਮਾਂ , ਹਨ੍ਹੇਰਿਆਂ ਦੇ ਹੋਂਠਾਂ 'ਤੇ
ਕਿ ਮੇਰਾ ਮਰਸੀਆ ਦੁਨੀਆਂ ਨੂੰ ਕੋਈ ਰਾਗ ਲੱਗੇ
ਜੇ ਮੁਕਤੀ ਦੇਣੀ ਨਹੀਂ , ਫਿਰ ਏਨਾ ਤਾਂ ਵਰਦਾਨ ਦੇ
ਆਉਣ ਦਾ ਚਾਅ ਚੜ੍ਹੇ, ਨਾ ,ਜਾਣ ਦਾ ਵਰਾਗ ਲੱਗੇ
ਜਿਹਨੇ ਤਕਦੀਰ ਨਹੀਂ ਤਦਬੀਰ ਬੰਨੀ੍ ਚੁੰਨੀ ਵਿੱਚ
ਭਲਾ ! ਉਹਦਾ ਕੀ ਬੰਨੇ ਬੋਲਦਾ ਫਿਰ ਕਾਗ ਲੱਗੇ ?
ਮੇਰੇ ਹਰ ਹੰਝੂ ਨੂੰ ਪਲਕਾਂ ਨਾ' ਪੂੰਝਿਆ ਜਿਸਨੇ
ਕਦੀ ਉਹ ਰੱਬ ਲੱਗੇ ਮੈਨੂੰ , ਕਦੀ ਸੁਹਾਗ ਲੱਗੇ
ਤੇਰਾ ਨਾਂ ਲੈ ਕੇ ਮੈਂ ਧਰਤੀ ਨੂੰ ਅਰਘ ਦੇਣਾ ਹੈ
ਕਿ ਮੈਨੂੰ ਚੰਦ ਤਾਂ ਅੰਬਰ 'ਤੇ ਗੋਰਾ ਦਾਗ ਲੱਗੇ
ਹੁਨਰ ਦੇ ਦੁੱਧ ਨੂੰ ਜੇ ਹੰਝੂਆਂ ਦਾ ਜਾਗ ਲੱਗੇ
No comments:
Post a Comment