ਕੁੜੀਆਂ
: ਸਾਡਾ ਚਿੜੀਆਂ ਦਾ ਚੰਬਾ
ਵੇ ! ਬਾਬਲ ਅਸੀਂ ਉਡ
ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ
ਜਾਣਾ…
ਅਸੀਂ ਡਿੱਗ ਕੇ
ਨਾ ਮਰ ਜਾਈਏ,ਬਾਬਲ
ਖੰਭ ਤਕੜੇ ਕਰੀਂ
ਅਸੀਂ
ਜੀਂਦੀਆਂ ਨਾ ਸੜ ਜਾਈਏ,ਬਾਬਲ ਹੱਥ ਤਕੜੇ
ਕਰੀਂ
ਬਾਬਲ: ਧੀਆਂ
ਧਿਰ ਕਮਜ਼ੋਰ ਬੱਚੀ ਕਿਵੇਂ
ਖੰਭ ਤਕੜੇ ਕਰਾਂ?
ਜੱਗ ਬਾਹਲਾ ਕਠੋਰ
ਬੱਚੀ ਕਿਵੇਂ ਹੱਥ ਤਕੜੇ
ਕਰਾਂ?
ਕੁੜੀਆਂ: ਸਾਨੂੰ
ਵਿਦਿਆ ਪੜ੍ਹਾ ਦੇ ਵੇ
! ਮੈਂ ਜੱਗ ਨੂੰ ਪਛਾਣ
ਲਓੂਂ
ਫਿਰ ਧੋਖਾ ਨਾ
ਖਾਵਾਂਗੀ, ਚੰਗਾ ਮੰਦਾ ਜਾਣ ਲਓੂਂ
ਸਾਡੀ ਜੂਨ ਸੁਧਰ
ਜਾਓੂ ,ਤੇਰਾ ਜੱਸ
ਨਿੱਤ ਗਾਣਾ
ਸਾਡਾ ਚਿੜੀਆਂ ਦਾ
ਚੰਬਾ ਵੇ ! ਬਾਬਲ ਅਸੀਂ
ਉਡ ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ
ਜਾਣਾ…
ਮਾਏ
ਦਾਜ ਨੀਂ ਜੋੜਦੀਏ, ਨੀਂ!
ਇਕ ਮੇਰੀ ਅਰਜ਼ ਸੁਣੀਂ
ਚੰਗਾ ਘਰ-ਵਰ
ਟੋਲਦੀਏ, ਨੀਂ! ਇਕ ਮੇਰੀ
ਅਰਜ਼ ਸੁਣੀਂ
ਮਾਂ: ਮੇਰੀ
ਕੁਖ ਦੀਏ ਜਾਈਏ, ਨੀਂ!
ਸਦਾ ਸੁਖੀ ਰਹਿ ਬੱਚੀਏ
ਮਾਂ ਤੈਥੋਂ
ਸਦਕੇ ਨੀਂ ! ਮੁਖੋਂ ਕੁਝ ਕਹਿ ਬੱਚੀਏ
ਕੁੜੀਆਂ: ਗਹਿਣੇ ਅੱਖਰਾਂ
ਦੇ ਪਾ ਦੇ ਨੀਂ!
ਇਹਨਾਂ ਨਾਲ ਝੋਲ਼ ਭਰੀਂ
ਹੱਥ
ਅੱਡਾਂ ਨਾ ਕਿਸੇ ਮੂਹਰੇ,
ਏਨੇ ਜੋਗੀ ਮੈਨੂੰ ਕਰੀਂ
ਤੇਰਾ ਬਾਕੀ ਦਾ
ਨਿੱਕ-ਸੁੱਕ ਨੀਂ! ਮੇਰੇ
ਕੰਮ ਨਾ ਆਣਾ
ਸਾਡਾ ਚਿੜੀਆਂ ਦਾ
ਚੰਬਾ ਵੇ ! ਬਾਬਲ ਅਸੀਂ
ਉਡ ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ
ਜਾਣਾ…
ਸਾਨੂੰ
ਵਿਦਿਆ ਪੜ੍ਹਾ ਦੇ ਵੇ!
ਬਾਬਲ ਤੇਰਾ ਪੁੰਨ ਹੋਵੇ
ਜੀਣ-ਜੋਗੀਆਂ ਬਣਾ
ਦੇ ਵੇ!ਬਾਬਲ ਤੇਰਾ
ਪੁੰਨ ਹੋਵੇ
ਫਿਰ
ਬਣ ਪਰਦੇਸਣਾਂ ਵੇ! ਤੇਰੇ ਘਰੋਂ
ਤੁਰ ਜਾਣਾ
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ
ਜਾਣਾ…
ਸਾਡਾ ਚਿੜੀਆਂ ਦਾ
ਚੰਬਾ ਵੇ ! ਬਾਬਲ ਅਸੀਂ
ਉਡ ਵੇ ਜਾਣਾ..
No comments:
Post a Comment