ਅੰਬਰ ਦੀ ਟਾਹਣੀ
ਖਿੜ ਰਿਹਾ ਹੈ
ਇਕ ਫੁੱਲ ਅੱਗ ਦਾ
ਆ ਰਿਹੈ,ਕੋਈ ਆ ਰਿਹੈ
ਮੱਥੇ ’ਚੋਂ ਕਿਰਨਾਂ
ਛੱਡਦਾ
ਪੂਰਬ ਦੀ ਵੱਖੀ ਤਣ
ਗਿਐ
ਪਰਦਾ ਗੁਲਾਬੀ ਰੰਗ
ਦਾ
ਖਾਰੇ ਚੜ੍ਹਨ ਲੱਗਿਆਂ
ਲਾੜਾ ਜਿਵੇਂ ਹੈ
ਸੰਗਦਾ
ਹੁਣ ਗੁਲਾਬੀ ਨੁੱਕਰੋਂ
ਕੋਈ ਨੂਰ ਝਲਕਾਂ
ਪਾ ਰਿਹੈ
ਚਿੜੀਆਂ ਮਲ੍ਹਾਰ
ਗਾਉਂਦੀਐਂ
ਸ਼ਹਿਜ਼ਾਦਾ ਕੋਈ ਆ
ਰਿਹੈ
ਹਰਿਆਂ ਗਲੀਚਿਆਂ
ਉੱਤੇ
ਸ਼ਬਨਮ ਦਾ ਇਤਰ ਵਹਿ
ਰਿਹੇ
ਪਲ ਪਲ ਸਰਘੀ ਦੇ
ਬੁੱਤ ਤੋਂ
ਇਕ ਹੋਰ ਪਰਦਾ ਲਹਿ
ਰਿਹੈ
ਵੱਡੀ ਹੀ ਹੁੰਦੀ
ਜਾ ਰਹੀ ਹੈ
ਇਕ ਕਾਤਰ ਰੱਤ ਦੀ
ਰਾਂਗਲੇ ਪੀੜ੍ਹੇ
'ਤੇ ਬਹਿ
ਕੁਦਰਤ ਹੈ ਚਰਖਾ
ਕੱਤਦੀ
ਔਹ ਸੁਰਮਈ ਸਲੇਟ
'ਤੇ
ਤੰਦ ਚਿੱਟੀ ਅੱਖਰ
ਵਾਹ ਰਹੀ
ਇਹ ਪਰਦੇਸਣ ਚੋਗਣਾਂ
ਦੀ
ਡਾਰ ਉਡੀ ਜਾ ਰਹੀ
ਹੁਣ ਕਾਸ਼ਨੀ ਜਹੀ
ਝੀਲ 'ਤੇ
ਇਕ ਸੂਹਾ ਗੋਲਾ ਤਰ
ਰਿਹੈ
ਅੰਬਰ ਦੀ ਬਾਰੀ ਖੋਲ੍ਹ
ਕੇ
ਰੱਬ ਝਾਤੀ-ਮਾਤੀ
ਕਰ ਰਿਹੈ
ਲਾ ਕੇ ਕਿਨਾਰੀਆਂ
ਉਤੇ
ਸੁੱਚੇ ਤਿੱਲੇ ਦੀ
ਗੋਟੜੀ
ਹੈ ਪੈਲਾਂ ਪਾਉਂਦੀ
ਫਿਰ ਰਹੀ
ਇਕ ਜਾਮਨੀ ਬਦਲੋਟੜੀ
ਲਓ! ਸੂਹਾ ਗੋਲ਼ਾ
ਖੁੱਲ੍ਹ ਕੇ
ਸੋਨੇ ਦਾ ਥਾਲ ਹੋ
ਗਿਐ
ਪੋਚਾ ਸੁਨਹਿਰੀ ਫਿਰ
ਗਿਐ
ਜਾਦੂ ਕਮਾਲ ਹੋ ਗਿਐ
ਲੱਥਿਆ ਦੁਸ਼ਾਲਾ ਧੁੰਧ
ਦਾ
ਘਰੁ-ਬਾਰ ਨਜ਼ਰੀਂ
ਆਏ ਨੇ
ਮਾਂਜੁ ਧੋ ਕੇ ਭਾਂਡੇ
ਜਿਉਂ
ਕੁਦਰਤ ਨੇ ਧੁੱਪੇ
ਪਾਏ ਨੇ
ਆਉਂਦੈ ਲਿਸ਼ਕਾਰੇ
ਮਾਰਦਾ
ਕਿਰਨਾਂ ਦੀਆਂ ਛਮਕਾਂ
ਲਾ ਰਿਹੈ
ਜਾਗੋ ! ਸੌਣ ਵਾਲਿਓ
!
ਰਥ ਜ਼ਿੰਦਗੀ ਦਾ ਆ
ਰਿਹੈ ..
No comments:
Post a Comment